logo

Sikh community

ਐਮਪੀ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਦਾ ਝਾੜੂ ਪਾਰਟੀ ਨੂੰ ਝਾੜੂ ਨਾਲ ਸਿੰਬਰ ਕੇ ਭੜੋਲੇ ਚ ਪਾਉਣਾਂ ਲਗਭਗ ਤੈਹ
ਖਾਸ ਕਰਕੇ ਸਿੱਖ ਵੋਟਰਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਉਣਾ ਬੈਠੂਗਾ ਜੜਾਂ ਚ
ਸਿੱਧੂ ਮੂਸੇਆਲੇ ਦੇ ਕਤਲ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਗਿਰਫਤਾਰੀ ਆਮ ਆਦਮੀ ਪਾਰਟੀ ਦੀ ਚਾਣਕਿਆ ਨੀਤੀ ਨੂੰ ਠੁੱਸ ਕਰ ਦੀ ਦਿਖ ਰਹੀ ਆ ।
ਹਵਾ ਵਿੱਚ ਕਿਤੇ ਵਿਕਾਸ ਦੇ ਮਹਿਲ ਨਹੀਂ ਆਉਣੇ ਕੰਮ, ਜਿਹੜੀ ਬਾੜ ਖੇਤ ਨੂੰ ਖਾਵੇ ਉਹਨੂੰ ਸਮੇਟਣਾ ਚੰਗਾ । ਇਹ ਭਾਵਨਾਵਾਂ ਪੰਜਾਬ ਦੇ ਵੋਟਰਾਂ ਦੇ ਅੰਦਰ ਨਜ਼ਰ ਆ ਰਹੀਆਂ ਨੇ । ਹਵਾਵਾਂ ਦੇ ਰੁੱਖ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੱਲ ਰਹੇ ਹਨ ।
ਬਾਰੀ ਰਾਜਾਂ ਵਿੱਚ ਕਾਂਗਰਸ ਨਾਲ ਗੱਠਜੋੜ, ਸਿਧਾਂਤਾਂ ਦੀ ਦੁਹਾਈ ਦੇਣ ਵਾਲੀ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਸਰਕਾਰ ਬਣਨ ਤੋਂ ਪਹਿਲੇ ਵਾਲੇ ਬਿਆਨਾਂ ਨਾਲ ਮੇਲ ਨਹੀਂ ਖਾਂਦੇ । ਐਮਪੀ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੀਆਂ ਨਸਾਂ ਫੈਲਾਉਣਗੇ । ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖਿਲਾਫ ਸਿਰਜੇ ਬਿਰਤਾਂਤ ਦਾ ਹਿਸਾਬ ਲੋਕ ਆਮ ਆਦਮੀ ਪਾਰਟੀ ਦੇ ਖਿਲਾਫ ਵੋਟਾਂ ਪਾ ਕੇ ਲੈਣਗੇ ।
ਪੂਰੀ ਖਬਰ ਪੜਨ ਤੋਂ ਬਾਅਦ ਸਿੱਖ ਵੋਟਰਾਂ ਨੂੰ ਕਲਾਵੇ ਵਿੱਚ ਲੈਣ ਵਾਲਾ ਆਈਡੀਆ ਵੀ ਕਿਸੇ ਕੰਮ ਨਹੀਂ ਆਉਣ ਵਾਲਾ ਹੁਣ ਆਮ ਆਦਮੀ ਪਾਰਟੀ ਦੇ, ਕਿਉਂਕਿ ਉਹ ਸਮਾਂ ਲੰਘ ਚੁੱਕਾ ਹੈ । ਰਾਤੋ ਰਾਤ ਇੱਕ ਸੰਘਰਸ਼ ਵਿੱਚੋ ਪੈਦਾ ਹੋਈ ਆਮ ਆਦਮੀ ਪਾਰਟੀ ਤਾਰਿਆਂ ਦੀ ਛਾਵੇਂ ਸਿਮਟ ਜੂ ਗੀ , ਜਿਸ ਦੀ ਸੂਹ ਵੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਓਵਰ ਕਾਨਫੀਡੈਂਸ ਵਾਲਾ ਚਸਮਾ ਲੱਗਿਆ ਹੋਇਆ ਹੈ ।
ਦੂਜੀਆਂ ਪਾਰਟੀਆਂ ਤੇ ਨਸ਼ਾ ਵੇਚਣ ਦੇ ਦੋਸ਼ ਲਾਉਣ ਵਾਲੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾਰੂ ਘੁਟਾਲੇ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਨੇ ।
ਆਮ ਆਦਮੀ ਪਾਰਟੀ ਵੱਲੋਂ ਸਿੱਖ ਵੋਟਰਾਂ ਦੇ ਦਿਲਾਂ ਤੇ ਮਾਰੀ ਸੱਟ ਨਾਸੂਰ ਦੇ ਰੂਪ ਵਿੱਚ ਫੁੱਟੂਗੀ । ਇਹ ਫੁੱਟਿਆ ਨਸੂਰ ਆਮ ਆਦਮੀ ਪਾਰਟੀ ਦੇ ਬੇੜੇ ਡੁੱਬਣ ਦਾ ਕਾਰਨ ਬਣੂਗਾ ।
ਨੋਟ - ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਇਸ ਖਬਰ ਨੂੰ ਸਾਂਭ ਕੇ ਰੱਖ ਲੈਣ ਨਤੀਜਿਆਂ ਤੋਂ ਬਾਅਦ ਪੜ੍ਨ ਕਿਉਂ ਕਿ ਅੱਜ ਪੜ੍ ਕੇ ਤੁਹਾਡੇ ਖਾਨੇ ਕੁਝ ਨਹੀਂ ਪੈਣਾ ।
ਪਰਗਟ ਸਿੰਘ ਬਲ਼ਬੇੜ੍ਹਾ
9022000070

https://www.facebook.com/share/p/ofUQgTxsnrpZMCmG/?mibextid=qi2Omg

3
186 views